Swear before Takht on SYL: Capt to CM
Tribune News Service
Chandigarh, July 30
Punjab Congress president Capt Amarinder Singh today challenged Chief Minister Parkash Singh Badal to swear before the Akal Takht that his government had not ordered the acquisition of land for the construction of the SYL canal in 1978.‘Kejri, Majithia acted like street bullies’
- Capt accused Delhi Chief Minister Arvind Kejriwal and Punjab Revenue Minister Bikram Singh Majithia of behaving like street bullies by threatening each other in Amritsar on Friday with ‘post-dated arrest warrants’ and bringing down the political discourse to such a low level.
Land dispute: ‘Akhara’ locks horns with SGPC
Neeraj Bagga
Tribune News Service
Amritsar, July 30
Police shielding Pathankot attack suspects: Channi
Ravi Dhaliwal
Tribune News Service
Pathankot, July 30
Cong seeks votes against ‘white’ ills
- Muktsar: Congress leader Vijay Inder Singla on Saturday appealed to the people to vote for the Congress to get rid of "chitta machhar, chitta nasha, chitti topi" - referring to the whitefly, the drug menace and AAP. He was here to address a party workers' meeting at Doda village in Gidderbaha assembly segment. TNS
ਬਾਦਲ ਲਿੰਕ ਨਹਿਰ ਦੇ ਮੁੱਦੇ ’ਤੇ ਅਕਾਲ ਤਖ਼ਤ ਵਿਖੇ ਸਹੁੰ ਚੁੱਕਣ: ਕੈਪਟਨ
Posted On July - 30 - 2016
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 30 ਜੁਲਾਈ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਲਿੰਕ ਨਹਿਰ ਦੇ ਮੁੱਦੇ ’ਤੇ ਅਕਾਲ ਤਖ਼ਤ ਅੱਗੇ ਪੇਸ਼ ਹੋ ਕੇ ਸਹੁੰ ਚੁੱਕਣ ਦੀ ਚੁਣੌਤੀ ਦਿੰਦਿਆਂ ਸਵਾਲ ਕੀਤਾ ਕਿ ਕੀ ਉਨ੍ਹਾਂ ਦੀ ਸਰਕਾਰ ਨੇ 1978 ਵਿੱਚ ਐਸਵਾਈਐਲ ਦੇ ਨਿਰਮਾਣ ਵਾਸਤੇ ਭੌਂ ਪ੍ਰਾਪਤੀ ਲਈ ਆਦੇਸ਼ ਨਹੀਂ ਦਿੱਤੇ ਸਨ।
ਕੈਪਟਨ ਨੇ ਮੁੱਖ ਮੰਤਰੀ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਆਪਣੇ ਨਜ਼ਦੀਕੀ ਮਿੱਤਰ ਰਹੇ ਹਰਿਆਣਾ ਦੇ ਤਤਕਾਲੀ ਮੁੱਖ ਮੰਤਰੀ ਦੇਵੀ ਲਾਲ ਦੇ ਸ਼ਬਦਾਂ ਨੂੰ ਗਲਤ ਸਾਬਤ ਕਰਨ, ਜਿਨ੍ਹਾਂ ਨੇ ਹਰਿਆਣਾ ਦੀ ਵਿਧਾਨ ਸਭਾ ਵਿੱਚ ਉਨ੍ਹਾਂ ਦੇ ਸਬੰਧਾਂ ਬਾਰੇ ਕਿਹਾ ਸੀ ਅਤੇ ਐਸਵਾਈਐਲ ਦੇ ਨਿਰਮਾਣ ਦੀ ਦਿਸ਼ਾ ਵਿੱਚ ਪ੍ਰਭਾਵ ਦਾ ਜ਼ਿਕਰ ਕੀਤਾ ਸੀ। ਮੁੱਖ ਮੰਤਰੀ ਵੱਲੋਂ ਦਿੱਤੇ ਗਏ ਬਿਆਨ ਕਿ ਉਹ (ਕੈਪਟਨ) ਐਸ.ਵਾਈ.ਐਲ. ’ਤੇ ਗਲਤ ਜਾਣਕਾਰੀ ਫੈਲਾ ਰਹੇ ਹਨ, ’ਤੇ ਪ੍ਰਤੀਕਿਰਿਆ ਕਰਦਿਆਂ ਕੈਪਟਨ ਨੇ ਕਿਹਾ ਹੈ ਕਿ ਸ੍ਰੀ ਬਾਦਲ ਨੇ ਹੀ 1978 ਵਿੱਚ ਐਸਵਾਈਐਲ ਵਾਸਤੇ ਭੌਂ ਪ੍ਰਾਪਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਅਤੇ ਹੁਣ ਆਪਣੇ ਸੌੜੇ ਹਿੱਤਾਂ ਲਈ ਜਾਣਬੁੱਝ ਕੇ ਸੁਪਰੀਮ ਕੋਰਟ ਵਿੱਚ ਐਸਵਾਈਐਲ ’ਤੇ ਪੰਜਾਬ ਦੇ ਪੱਖ ਨੂੰ ਕਮਜ਼ੋਰ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਦਹਾਕੇ ਦੇ ਕਾਰਜਕਾਲ ਦੌਰਾਨ ਕੀਤੀਆਂ ਗਲਤੀਆਂ ਤੋਂ ਬਚਣਾ ਚਾਹੁੰਦੇ ਹਨ, ਇਸ ਲਈ ਹੁਣ ਉਹ ਅਸਤੀਫ਼ਾ ਦੇਣ ਵਾਸਤੇ ਸੁਪਰੀਮ ਕੋਰਟ ਦੇ ਪੰਜਾਬ ਖ਼ਿਲਾਫ਼ ਆਦੇਸ਼ ਨੂੰ ਇੱਕ ਬਹਾਨਾ ਬਣਾਉਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਇਸੇ ਕਾਰਨ ਬਾਦਲ ਸਰਕਾਰ ਨੇ ਸੂਬੇ ਦਾ ਕੇਸ ਕਮਜ਼ੋਰ ਕੀਤਾ ਹੈ ਅਤੇ ਸਹੀ ਤਰੀਕੇ ਨਾਲ ਸੂਬੇ ਦਾ ਪੱਖ ਨਹੀਂ ਰੱਖਿਆ ਗਿਆ।
ਅਕਾਲੀ ਦਲ ਉੱਤੇ ‘ਆਪ’ ਨੂੰ ਸਹਾਰਾ ਦੇਣ ਦਾ ਦੋਸ਼
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਬੀਤੇ ਦਿਨ ਅੰਮ੍ਰਿਤਸਰ ਵਿੱਚ ਇੱਕ-ਦੂਜੇ ਨੂੰ ਗ੍ਰਿਫ਼ਤਾਰ ਕਰਨ ਸਬੰਧੀ ਦਿੱਤੀਆਂ ਗਈਆਂ ਧਮਕੀਆਂ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਨੇ ਗੰਭੀਰ ਸਿਆਸੀ ਗੱਲਬਾਤ ਨੂੰ ਗਲੀਆਂ ਵਿੱਚ ਹੁੰਦੀ ਹੋਛੀ ਲੜਾਈ ਦਾ ਰੂਪ ਦੇ ਦਿੱਤਾ ਹੈ। ਉਨ੍ਹਾਂ ਸ਼ੰਕਾ ਪ੍ਰਗਟਾਈ ਕਿ ਇਹ ਦੋਵੇਂ ਫਿਕਸ ਮੈਚ ਖੇਡ ਰਹੇ ਹਨ। ਇਹ ਅਕਾਲੀ ਦਲ ਵੱਲੋਂ ‘ਆਪ’ ਨੂੰ ਪ੍ਰਮੋਟ ਅਤੇ ਮਜ਼ਬੂਤ ਕਰਨ ਲਈ ਜਾਣਬੁੱਝ ਕੇ ਰਚੀ ਗਈ ਰਣਨੀਤੀ ਪ੍ਰਤੀਤ ਹੁੰਦੀ ਹੈ, ਜਿਨ੍ਹਾਂ ਨੂੰ ਗਲਤਫਹਿਮੀ ਹੈ ਕਿ ਇਸ ਨਾਲ ਕਾਂਗਰਸ ਦਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਹ ਉਮੀਦ ਰੱਖੀ ਬੈਠਾ ਹੈ ਕਿ ਮਜ਼ਬੂਤ ‘ਆਪ’ ਕਾਂਗਰਸ ਨੂੰ ਨੁਕਸਾਨ ਪਹੁੰਚਾਏਗੀ ਤਾਂ ਜੋ ਇਹ ਮੁੜ ਚੁਣੇ ਜਾਣ। ਇਹੋ ਕਾਰਨ ਹੈ ਕਿ ਇਹ ‘ਆਪ’ ਨੂੰ ਖੜ੍ਹਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
No comments:
Post a Comment